ਅਹਿਸਾਸ

ਹੈ ਕਰੀਬ ਅੱਜ ਮੰਜਿਲ, ਫ਼ਿਜਾ ਏ ਮਹਿਕ ਚੰਗੀ ਹੈ
ਰਾਹਗੀਰ ਮੁਸਾਫਿਰਾਂ ਦੀ, ਹੋਈ ਤਸਵੀਰ ਨੰਗੀ ਹੈ
ਕਿਸੇ ਨੂੰ ਬੇਜਮੀਰਾ ਕਿਸੇ, ਅਜੀਜ ਦਾ ਫ਼ਤਵਾ
ਹੈ ਇਕ ਕਮੀ ਸੱਜਣ ਦੀ, ਜਿਹਦੇ ਲਈ ਆਸ ਰੰਗੀ ਹੈ
ਓਹਦੇ ਲਈ ਜਾਣਾ ਸੀ ਮੰਜਿਲੇ, ਦਿਲ ਵਿੱਚ ਬੰਨ ਸੀ ਬੰਨ ਲਿਆ
ਆਈ ਰਾਹੇ ਹਰ ਮੁਸੀਬਤ ਨੂੰ, ਸੂਲੀ ਦੇ ਉੱਤੇ ਟੰਗ ਲਿਆ
ਅੱਜ ਹਾਂ ਮੈਂ ਕੁੱਝ ਕਾਬਿਲ, ਪਰ ਸਾਰੇ ਅਹਿਸਾਸ ਜੰਗੀ ਹੈ
ਕਾਸ਼! ਓਹ ਆ ਜਾਂਦੀ ਵਾਪਿਸ, ਜੋ ਖਾਬ-ਏ ਦੁਨੀਆ ਵਿਚ ਰੰਗੀ ਹੈ
ਕਿਸੋ ਦਾ ਪਿਆਰ ਮਿਲਣ ਨਾਲੋ, ਜੁਦਾਈ-ਏ ਤੜਪ ਚੰਗੀ ਹੈ
ਮੰਜਿਲ ਚਾਹੇ ਦੂਰ ਹੈ ਮੈਂਥੋ, ਏ ਸੁੰਨੀ ਸੜਕ ਚੰਗੀ ਹੈ
ਖੁਦ ਨੂੰ ਢਾਲ ਲ਼ੈ ਏਦਾ, ਜੋ ਰੰਗ ਏ ਦਸਤੂਰ ਦੁਨੀਆ ਦਾ
ਅਮੀਰੀ ਝੂਠ ਦੀ ਨਾਲੋਂ, ਗਰੀਬੀ ਮੜਕ ਚੰਗੀ ਹੈ
ਸੱਜਣ ਨੂੰ ਦੇਖ ਕਿਸੇ ਕੋਲੇ, ਅੱਖ ਪੈਣੀ ਰੜਕ ਚੰਗੀ ਹੈ
ਖੋਰੇ ਹੋਵੇ ਢੂੰਡਿਆ ਕਾਬਿਲ, ਜੋ ਓਸਦੀ ਪਰਖ ਚੰਗੀ ਹੈ
ਪਰ ਨਾ ਕਾਬਿਲ ਸਮਝ ਖੁੱਦ ਨੂੰ, ਕਿਧਰੇ ਡੋਲ ਨਾ ਜਾਂਵੀ
ਤੇਰੇ ਦਿਲ ਤੇ ਰੂਹ ਦੀ, ਕੋਮਲ ਹਰ ਇਕ ਪਰਤ ਚੰਗੀ ਹੈ
ਮੇਰੀ ਮੰਜਿਲ ਦੇ ਰਾਹਾਂ ਦੀ, ਹਰ ਇਕ ਰਾਤ ਬੇਰੰਗੀ ਹੈ
ਜੋ ਬੂਟਾ ਰਲ ਅਸਾ ਲਾਇਆ, ਓਸ ੳੁਪਰੇ ਲਾਸ਼ ਟੰਗੀ ਹੈ
ਜਾ ਕੋਲ ਦੇਖਿਆ ਮੈਂ, ਕਿਧਰੇ ਮੇਰਾ ਪਿਆਰ ਨਾ ਹੋਵੇ
ਨਹੀ ਇਹ ਤੇ ਮੇਰੇ ਜੋਬਣ ਦੀ ਸੋਗਾਤ ਟੰਗੀ ਹੈ

by yuvraj singh

Comments (3)

It is neither Hindi nor English...Lol...it is juz a coma n exclamation mrk
Yes do you have an English translation Yuvraj, even writing it in English script would do for me if the poem is in Hindi. Thank you sir
I would like to read this in English, if possible. Thanks, Yuvraj